Page 1 of 1

Punjabi Poetry Section

PostPosted: Sat May 14, 2011 4:26 pm
by daljeet2002
Plz share Punjabi poetry ....self written or ..Eminent Poets & Writers

Re: Punjabi Poetry Section

PostPosted: Sat May 14, 2011 4:27 pm
by daljeet2002
Poetry by Pritam Singh KASAD..



ਸਾਹਿਬਾ, ਅਜ ਮੈ ਤੇਰੀ ਤਸਵੀਰ ਵੇਖੀ,
ਉਹ ਨਹੀ , ਲਗੀ ਇਹ ਜਿਹੜੀ ਦੀਵਾਰ ਉਤੇ .
ਤੇਰੇ ਜਿਗਰ ਦੇ ਟੁਕੜੇ ਖਾਲਸੇ ਨੇ ,
ਜਿਹੜੀ ਟਂਗੀ ਏ ਨੈਣਾ ਦੀ ਧਾਰ ਉਤੇ .
ਬਖਸ਼ੀ ਅਮਰ ਜਵਾਨੀ ਤੂ ਖਾਲਸੇ ਨੂ ,
ਆਉਂਣ ਦਿੱਤੀ ਨਾ ਜਿਹੜੀ ਤੂ ਜੁਝਾਰ ਉਤੇ .
ਜਿਹੜੀ ਰੁੱਤ ਬਹਾਰ ਸੀ ਤੂੰ ਆਂਦੀ ,
ਮੁੜ੍ਹ ਕੇ ਆਈ ਨਹੀ ਕਿਸੇ ਗੁਲਜ਼ਾਰ ਉਤੇ .

ਜਿਤਨੀ ਦੇਰ ਤੂੰ , ਜਿਗਰ ਦੇ ਲਹੂ ਅੰਦਰ ,
ਮੁਖੜਾ ਧੋਤਾ ਏ ਸਿੰਘਾ ਪਿਆਰਿਆ ਦਾ .
ਉਨੀ ਦੇਰ ਤਾਂ ਤੈਨੂ, ਨਸੀਬ ਨਹੀ ਸੀ
ਮੁਹ ਚੁਮ੍ਨਾਂ ਚੋਹਾ ਦੁਲਾਰੀਆ ਦਾ .

ਸਾਹਿਬਾ , ਸਬ ਤੌ ਵਾਡਾ ਕਮਾਲ ਤੇਰਾ ,
ਪੰਥ ਜੋੜਨਾ ਚਿੜਿਆ ਦੀ ਡਾਰ ਵਿਚੋ .
ਉਂਚ ਨੀਚ ਦੀ ਜਹਿਰ ਨਿਚੋੜ ਦੇਣੀ
ਫੂਲ ਫੂਲ ਵਿਚੋ, ਖਾਰ ਖਾਰ ਵਿਚੋ
ਤੇਰੇ ਤਪ ਦਾ ਕ੍ਰਿਸ਼ਮਾ ਸੀ ਕਰਮ ਯੋਗੀ ,
ਨਿਕਲੀ ਜਿੰਦਗੀ ਤੇਰੀ ਤਲਵਾਰ ਵਿਚੋ ,
ਇਕੋ ਸਿੰਘ ਨੇ ਲਖਾ ਦੇ ਘੁਟ ਭਰ ਲਏ
ਪੀ ਕੇ ਘੁਟ ਦੋ ਖੰਡੇ ਦੀ ਧਾਰ ਵਿਚੋ .

ਪੰਥ ਖਾਲਸਾ , ਰੂਪ ਸਰੂਪ ਤੇਰਾ ,
ਇਹਦੀ ਘੁਟੀ 'ਚ ਤੇਰੀ ਅਸੀਸ ਵੀ ਏ .
ਅਸੀਂ ਸੀਸ ਦੇ ਬਾਝ ਵੀ ਰਹੇ ਲੜਦੇ ,
ਅਜ ਤਾਂ ਸਾਡੇ ਸਿਰਾਂ ' ਤੇ ਸੀਸ ਵੀ ਏ .

ਅਸੀਂ ਵਾਰਸ ਹਾਂ , ਪੰਥ ਦੀ ਆਤਮਾ ਦੇ ,
ਪੂਜਾ ਕੀਤੀ ਏ ਜਿਦੀ ਨਿਹੰਗ ਬਣ ਕੇ
ਕਦੀ ਚਰਖੀਆ ਤੇ , ਕਦੇ ਸੂਲੀਆ ' ਤੇ ,
ਕਦੇ ਤੀਰ ਤੇ ਕਦੇ ਤੁਫੰਗ ਬਣ ਕੇ .
ਮੌਤ ਸੁੰਦਰ ਸੁਹਾਗਨ ਹੈ ਖਾਲਸੇ ਦੀ ,
ਜਿਓੰਦੀ ਅੰਗ ਬਣ ਕੇ , ਮਾਰਦੀ ਸੰਗ ਬਣ ਕੇ .
ਅਸੀਂ ਜਮੇ ਤਾਂ ਸ਼ਮਾ ' ਤੇ ਰੂਪ ਚੜਿਆ ,
ਮਾਰੀਏ ਕਿਵੇ ਨਾ ਅਜ ਪਤੰਗ ਬਣ ਕੇ .

ਅਸੀਂ ਅਜ ਵੀ ਉਹੋ ਸਰਦਾਰ ਬਾਕੇ ,
ਤੇਰੇ ਜਿਗਰ ' ਚੋ ਖਿੜੇ ਗੁਲਾਬ ਦੇ ਫੂਲ .
ਜਿਥੇ ਕਿਥੇ ਸੰਸਾਰ ਵਿਚ ਚਲੇ ਜਾਇਏ ,
ਦੁਨਿਯਾ ਕਹਿੰਦੀ ਏ ਸਾਨੂ ਪੰਜਾਬ ਦੇ ਫੂਲ .

ਸਾਹਿਬਾ ,ਬੇਸ਼ਕ ਜਮਾਨੇ ਦੇ ਝਖੜਾ ਵਿਚ ,
ਬਣ ਗਏ ਪੰਥ ਦੇ ਵਿਚ ਵੀ ਧੜੇ ਕਿੰਨੇ .
ਵੇਖਣ ਵਾਲੀ ਇਹ ਗਲ , ਨਹੀ ਝੜੇ ਕਿੰਨੇ ,
ਵੇਖਣ ਵਾਲੀ ਏ ਗਲ ਕੀ ਅੜ੍ਹੇ ਕਿੰਨੇ .
ਸੂਲੀ ਚੜੇ ਕਿੰਨੇ ,ਦੇਗੀ ਕੜੇ ਕਿੰਨੇ ,
ਗਏ ਵਿਚ ਦੀਵਾਰ ਦੇ ਮੜੇ ਕਿੰਨੇ .
ਝੁੰਡ ਨਿਕਲਦੇ ਲਖਾ ਪਰਵਾਨਿਆ ਦੇ ,
ਦੁਨਿਯਾ ਪਰ੍ਖਦੀ , ਸ਼ਮਾ ਤੇ ਸੜੇ ਕਿੰਨੇ .

ਅਸੀਂ ਅਜ ਵੀ ਮੀਰੀ ਹਾਂ ਆਸ਼ਕਾਂ ' ਚੋ
ਆਪਣੇ ਯਾਰ ਦੀ ਰਮਜ਼ ਪਛਾਣਦੇ ਹਾਂ .
ਅਸੀਂ ਅਜ ਵੀ ਤਲੀ ਤੇ ਸੀਸ ਧਰ ਕੇ,
ਗਲੀ ਯਾਰ ਦੀ ਪਹੁਚਨਾ ਜਾਣਦੇ ਹਾਂ
.
ਅਸੀਂ ਹੋਣੀਆ ਦੀ ਰਤ ਪੀਣ ਵਾਲੇ ,
ਫੁਟ ਚੰਦਰੀ ਸਾਨੂ ਅਜ੍ਮਾਏਗੀ ਕੀ ?
ਅਸੀਂ ਸੂਰਜ ਦੀ ਅਖ ਵਿਚ ਰਹਿਣ ਵਾਲੇ ,
ਸਾਡਾ ਆਲਣਾ ਬਰਕ ਜਲਾਏਗੀ ਕੀ ?
ਅਸੀਂ ਸ਼ੋਂਕ ਦੇ ਪਰਾਂ ਤੇ ਤਰੇ ਸਾਗਰ ,
ਲਹਿਰ ਗਾਗਰ ਦੀ ਸਾਨੂ ਦੂਬੋਏਗੀ ਕੀ ?
ਅਸੀਂ ਮੋਤ ਨੂ ਜਿੰਦਗੀ ਦੇਣ ਵਾਲੇ ,
ਮੋਤ ਮੰਗਤੀ ਸਾਨੂ ਪਿਲਾਏਗੀ ਕੀ ?

ਪੰਥ ਖਾਲਸਾ ਸੂਰਜ ਕੁਰਬਾਨੀਆ ਦਾ ,
ਏਹਦੀ ਝਾਲ ਜਮਾਨਾ ਨਾ ਝਲਦਾ ਏ .
ਸੂਰਜ ਨਿਤ ਦੁਪਹਿਰ ਨੂ ਢਲ ਜਾਂਦੇ ,
ਤੇਰਾ ਖਾਲਸਾ ਕੜੇ ਨਾ ਢਾਲਦਾ ਏ .



submitted by Daljeet Singh

Re: Punjabi Poetry Section

PostPosted: Sat May 14, 2011 4:32 pm
by daljeet2002
Poetry by Nand Lal Noorpuri ji...

ਕਿੱਥੇ ਮਾਤਾ ਤੋਰਿਆ, ਅਜੀਤ ਤੇ ਜੁਝਾਰ ਨੂੰ,
ਵਿਹੜੇ ਦੀਆਂ ਰੌਣਕਾਂ ਤੇ ਮਹਿਲਾਂ ਦੀ ਬਹਾਰ ਨੂੰ,
ਕਿੱਥੇ ਮਾਤਾ ਤੋਰਿਆ, ਅਜੀਤ ਤੇ ਜੁਝਾਰ ਨੂੰ......

ਜਿਹਨਾਂ ਦੀਆਂ ਚਾਈਂ ਚਾਈਂ ਘੋੜੀਆਂ ਸੀ ਗਾਉਣੀਆਂ,
ਲਾਡ ਪਿਆਰ ਨਾਲ ਸੀ ਜੋ ਸੋਹਣੀਆਂ ਸਜਾਉਣੀਆਂ,
ਸਿਹਰਿਆਂ ਦੇ ਵਿੱਚ ਹੈ ਸੀ ਗੁੰਦਣਾ ਪਿਆਰ ਨੂੰ,
ਕਿੱਥੇ ਮਾਤਾ ਤੋਰਿਆ, ਅਜੀਤ ਤੇ ਜੁਝਾਰ ਨੂੰ

ਸੁੰਨੇ ਸੁੰਨੇ ਜਾਪਦੇ ਨੇ, ਮਹਿਲ ਤੇ ਅਟਾਰੀਆਂ,
ਚੰਨ ਜਿਹੀਆਂ ਸੂਰਤਾਂ, ਕਿੱਥੇ ਗਈਆਂ ਪਿਆਰੀਆਂ,
ਕਾਹਨੂੰ ਤੋਰ ਦਿੱਤਾ, ਐਡੇ ਸੋਹਣੇ ਪਰਿਵਾਰ ਨੂੰ.
ਕਿੱਥੇ ਮਾਤਾ ਤੋਰਿਆ, ਅਜੀਤ ਤੇ ਜੁਝਾਰ ਨੂੰ

ਪਿਤਾ ਦਸ਼ਮੇਸ਼ ਜਦੋਂ, ਚਾਈਂ ਚਾਈਂ ਆਉਣਗੇ,
ਅੱਜ ਕਿਥੋਂ ਹਾਕਾਂ ਮਾਰ, ਇਹਨਾਂ ਨੂੰ ਬੁਲਾਉਣਗੇ,
ਕਿਵੇਂ ਠੰਡ ਪਊ ਓਸ, ਸੱਚੀ ਸਰਕਾਰ ਨੂੰ,
ਕਿੱਥੇ ਮਾਤਾ ਤੋਰਿਆ, ਅਜੀਤ ਤੇ ਜੁਝਾਰ ਨੂੰ

ਪੁੱਤਰਾਂ ਦੇ ਦੁੱਖ ਤੇ, ਵਿਛੋੜੇ ਝੱਲੇ ਜਾਣ ਨਾ,
ਪੁੱਤਰਾਂ ਦੇ ਬਿਨਾ, ਚੰਗਾ ਲਗਦਾ ਜਹਾਨ ਨਾ,
ਨੂਰਪੁਰੀ ਪੁੱਛ ਕੇ ਤੂੰ, ਵੇਖ ਸੰਸਾਰ ਨੂੰ,
ਕਿੱਥੇ ਮਾਤਾ ਤੋਰਿਆ, ਅਜੀਤ ਤੇ ਜੁਝਾਰ ਨੂੰ..


Submitted by Daljeet Singh