by daljeet2002 » Sat May 14, 2011 4:23 pm 
			
			ਸਾਹਿਬਾ, ਅਜ ਮੈ ਤੇਰੀ ਤਸਵੀਰ ਵੇਖੀ,
ਉਹ ਨਹੀ , ਲਗੀ ਇਹ  ਜਿਹੜੀ ਦੀਵਾਰ ਉਤੇ .
ਤੇਰੇ ਜਿਗਰ ਦੇ ਟੁਕੜੇ ਖਾਲਸੇ ਨੇ ,
ਜਿਹੜੀ ਟਂਗੀ ਏ  ਨੈਣਾ ਦੀ ਧਾਰ ਉਤੇ .
ਬਖਸ਼ੀ ਅਮਰ ਜਵਾਨੀ ਤੂ ਖਾਲਸੇ ਨੂ ,
ਆਉਂਣ ਦਿੱਤੀ ਨਾ ਜਿਹੜੀ ਤੂ ਜੁਝਾਰ  ਉਤੇ .
ਜਿਹੜੀ ਰੁੱਤ ਬਹਾਰ ਸੀ ਤੂੰ ਆਂਦੀ ,
ਮੁੜ੍ਹ ਕੇ ਆਈ ਨਹੀ ਕਿਸੇ ਗੁਲਜ਼ਾਰ ਉਤੇ .
ਜਿਤਨੀ ਦੇਰ ਤੂੰ , ਜਿਗਰ ਦੇ ਲਹੂ ਅੰਦਰ ,
ਮੁਖੜਾ ਧੋਤਾ ਏ  ਸਿੰਘਾ ਪਿਆਰਿਆ ਦਾ .
ਉਨੀ ਦੇਰ ਤਾਂ ਤੈਨੂ, ਨਸੀਬ   ਨਹੀ ਸੀ 
ਮੁਹ ਚੁਮ੍ਨਾਂ ਚੋਹਾ ਦੁਲਾਰੀਆ ਦਾ .
ਸਾਹਿਬਾ , ਸਬ ਤੌ ਵਾਡਾ ਕਮਾਲ ਤੇਰਾ ,
ਪੰਥ ਜੋੜਨਾ ਚਿੜਿਆ ਦੀ ਡਾਰ ਵਿਚੋ .
ਉਂਚ ਨੀਚ ਦੀ ਜਹਿਰ ਨਿਚੋੜ ਦੇਣੀ 
ਫੂਲ ਫੂਲ ਵਿਚੋ, ਖਾਰ  ਖਾਰ ਵਿਚੋ 
ਤੇਰੇ ਤਪ ਦਾ ਕ੍ਰਿਸ਼ਮਾ ਸੀ ਕਰਮ ਯੋਗੀ ,
ਨਿਕਲੀ ਜਿੰਦਗੀ ਤੇਰੀ ਤਲਵਾਰ ਵਿਚੋ ,
ਇਕੋ ਸਿੰਘ ਨੇ ਲਖਾ ਦੇ ਘੁਟ ਭਰ ਲਏ
ਪੀ ਕੇ ਘੁਟ ਦੋ ਖੰਡੇ ਦੀ ਧਾਰ ਵਿਚੋ .
ਪੰਥ ਖਾਲਸਾ , ਰੂਪ ਸਰੂਪ  ਤੇਰਾ ,
ਇਹਦੀ ਘੁਟੀ 'ਚ  ਤੇਰੀ ਅਸੀਸ ਵੀ ਏ .
ਅਸੀਂ ਸੀਸ ਦੇ ਬਾਝ ਵੀ ਰਹੇ ਲੜਦੇ ,
ਅਜ ਤਾਂ ਸਾਡੇ ਸਿਰਾਂ ' ਤੇ ਸੀਸ ਵੀ ਏ .
ਅਸੀਂ ਵਾਰਸ ਹਾਂ , ਪੰਥ ਦੀ ਆਤਮਾ ਦੇ ,
ਪੂਜਾ ਕੀਤੀ ਏ ਜਿਦੀ ਨਿਹੰਗ ਬਣ ਕੇ 
ਕਦੀ ਚਰਖੀਆ  ਤੇ , ਕਦੇ ਸੂਲੀਆ ' ਤੇ ,
ਕਦੇ ਤੀਰ ਤੇ ਕਦੇ ਤੁਫੰਗ ਬਣ ਕੇ .
ਮੌਤ ਸੁੰਦਰ ਸੁਹਾਗਨ ਹੈ ਖਾਲਸੇ ਦੀ ,
ਜਿਓੰਦੀ ਅੰਗ ਬਣ ਕੇ , ਮਾਰਦੀ ਸੰਗ ਬਣ ਕੇ .
ਅਸੀਂ ਜਮੇ ਤਾਂ  ਸ਼ਮਾ ' ਤੇ ਰੂਪ ਚੜਿਆ ,
ਮਾਰੀਏ ਕਿਵੇ ਨਾ ਅਜ ਪਤੰਗ ਬਣ ਕੇ .
ਅਸੀਂ ਅਜ ਵੀ ਉਹੋ ਸਰਦਾਰ ਬਾਕੇ ,
ਤੇਰੇ ਜਿਗਰ ' ਚੋ  ਖਿੜੇ ਗੁਲਾਬ ਦੇ ਫੂਲ .
ਜਿਥੇ ਕਿਥੇ ਸੰਸਾਰ ਵਿਚ ਚਲੇ ਜਾਇਏ ,
ਦੁਨਿਯਾ ਕਹਿੰਦੀ ਏ ਸਾਨੂ ਪੰਜਾਬ ਦੇ ਫੂਲ .
ਸਾਹਿਬਾ ,ਬੇਸ਼ਕ ਜਮਾਨੇ ਦੇ ਝਖੜਾ ਵਿਚ ,
ਬਣ ਗਏ ਪੰਥ ਦੇ ਵਿਚ ਵੀ ਧੜੇ ਕਿੰਨੇ .
ਵੇਖਣ ਵਾਲੀ ਇਹ ਗਲ , ਨਹੀ ਝੜੇ ਕਿੰਨੇ ,
ਵੇਖਣ ਵਾਲੀ ਏ ਗਲ  ਕੀ ਅੜ੍ਹੇ ਕਿੰਨੇ .
ਸੂਲੀ ਚੜੇ ਕਿੰਨੇ ,ਦੇਗੀ ਕੜੇ ਕਿੰਨੇ ,
ਗਏ ਵਿਚ ਦੀਵਾਰ ਦੇ ਮੜੇ ਕਿੰਨੇ .
ਝੁੰਡ ਨਿਕਲਦੇ ਲਖਾ ਪਰਵਾਨਿਆ ਦੇ ,
ਦੁਨਿਯਾ ਪਰ੍ਖਦੀ , ਸ਼ਮਾ ਤੇ ਸੜੇ ਕਿੰਨੇ .
ਅਸੀਂ ਅਜ ਵੀ ਮੀਰੀ ਹਾਂ ਆਸ਼ਕਾਂ ' ਚੋ 
ਆਪਣੇ ਯਾਰ ਦੀ ਰਮਜ਼ ਪਛਾਣਦੇ ਹਾਂ .
ਅਸੀਂ ਅਜ ਵੀ  ਤਲੀ ਤੇ ਸੀਸ ਧਰ ਕੇ,
ਗਲੀ ਯਾਰ ਦੀ ਪਹੁਚਨਾ ਜਾਣਦੇ ਹਾਂ 
.
ਅਸੀਂ ਹੋਣੀਆ  ਦੀ ਰਤ ਪੀਣ ਵਾਲੇ ,
ਫੁਟ ਚੰਦਰੀ ਸਾਨੂ ਅਜ੍ਮਾਏਗੀ  ਕੀ ?
ਅਸੀਂ  ਸੂਰਜ ਦੀ ਅਖ ਵਿਚ ਰਹਿਣ ਵਾਲੇ ,
ਸਾਡਾ ਆਲਣਾ ਬਰਕ ਜਲਾਏਗੀ ਕੀ ?
ਅਸੀਂ ਸ਼ੋਂਕ  ਦੇ ਪਰਾਂ ਤੇ ਤਰੇ ਸਾਗਰ ,
ਲਹਿਰ ਗਾਗਰ ਦੀ ਸਾਨੂ ਦੂਬੋਏਗੀ ਕੀ  ?
ਅਸੀਂ ਮੋਤ  ਨੂ ਜਿੰਦਗੀ ਦੇਣ ਵਾਲੇ ,
ਮੋਤ ਮੰਗਤੀ ਸਾਨੂ ਪਿਲਾਏਗੀ ਕੀ ?
ਪੰਥ ਖਾਲਸਾ ਸੂਰਜ ਕੁਰਬਾਨੀਆ  ਦਾ ,
ਏਹਦੀ ਝਾਲ  ਜਮਾਨਾ ਨਾ ਝਲਦਾ ਏ  .
ਸੂਰਜ ਨਿਤ ਦੁਪਹਿਰ ਨੂ ਢਲ ਜਾਂਦੇ ,
ਤੇਰਾ ਖਾਲਸਾ ਕੜੇ ਨਾ ਢਾਲਦਾ ਏ .
Submitted by Daljeet Singh
			Daljeet Singh