by daljeet2002 » Sat May 14, 2011 4:23 pm
ਸਾਹਿਬਾ, ਅਜ ਮੈ ਤੇਰੀ ਤਸਵੀਰ ਵੇਖੀ,
ਉਹ ਨਹੀ , ਲਗੀ ਇਹ ਜਿਹੜੀ ਦੀਵਾਰ ਉਤੇ .
ਤੇਰੇ ਜਿਗਰ ਦੇ ਟੁਕੜੇ ਖਾਲਸੇ ਨੇ ,
ਜਿਹੜੀ ਟਂਗੀ ਏ ਨੈਣਾ ਦੀ ਧਾਰ ਉਤੇ .
ਬਖਸ਼ੀ ਅਮਰ ਜਵਾਨੀ ਤੂ ਖਾਲਸੇ ਨੂ ,
ਆਉਂਣ ਦਿੱਤੀ ਨਾ ਜਿਹੜੀ ਤੂ ਜੁਝਾਰ ਉਤੇ .
ਜਿਹੜੀ ਰੁੱਤ ਬਹਾਰ ਸੀ ਤੂੰ ਆਂਦੀ ,
ਮੁੜ੍ਹ ਕੇ ਆਈ ਨਹੀ ਕਿਸੇ ਗੁਲਜ਼ਾਰ ਉਤੇ .
ਜਿਤਨੀ ਦੇਰ ਤੂੰ , ਜਿਗਰ ਦੇ ਲਹੂ ਅੰਦਰ ,
ਮੁਖੜਾ ਧੋਤਾ ਏ ਸਿੰਘਾ ਪਿਆਰਿਆ ਦਾ .
ਉਨੀ ਦੇਰ ਤਾਂ ਤੈਨੂ, ਨਸੀਬ ਨਹੀ ਸੀ
ਮੁਹ ਚੁਮ੍ਨਾਂ ਚੋਹਾ ਦੁਲਾਰੀਆ ਦਾ .
ਸਾਹਿਬਾ , ਸਬ ਤੌ ਵਾਡਾ ਕਮਾਲ ਤੇਰਾ ,
ਪੰਥ ਜੋੜਨਾ ਚਿੜਿਆ ਦੀ ਡਾਰ ਵਿਚੋ .
ਉਂਚ ਨੀਚ ਦੀ ਜਹਿਰ ਨਿਚੋੜ ਦੇਣੀ
ਫੂਲ ਫੂਲ ਵਿਚੋ, ਖਾਰ ਖਾਰ ਵਿਚੋ
ਤੇਰੇ ਤਪ ਦਾ ਕ੍ਰਿਸ਼ਮਾ ਸੀ ਕਰਮ ਯੋਗੀ ,
ਨਿਕਲੀ ਜਿੰਦਗੀ ਤੇਰੀ ਤਲਵਾਰ ਵਿਚੋ ,
ਇਕੋ ਸਿੰਘ ਨੇ ਲਖਾ ਦੇ ਘੁਟ ਭਰ ਲਏ
ਪੀ ਕੇ ਘੁਟ ਦੋ ਖੰਡੇ ਦੀ ਧਾਰ ਵਿਚੋ .
ਪੰਥ ਖਾਲਸਾ , ਰੂਪ ਸਰੂਪ ਤੇਰਾ ,
ਇਹਦੀ ਘੁਟੀ 'ਚ ਤੇਰੀ ਅਸੀਸ ਵੀ ਏ .
ਅਸੀਂ ਸੀਸ ਦੇ ਬਾਝ ਵੀ ਰਹੇ ਲੜਦੇ ,
ਅਜ ਤਾਂ ਸਾਡੇ ਸਿਰਾਂ ' ਤੇ ਸੀਸ ਵੀ ਏ .
ਅਸੀਂ ਵਾਰਸ ਹਾਂ , ਪੰਥ ਦੀ ਆਤਮਾ ਦੇ ,
ਪੂਜਾ ਕੀਤੀ ਏ ਜਿਦੀ ਨਿਹੰਗ ਬਣ ਕੇ
ਕਦੀ ਚਰਖੀਆ ਤੇ , ਕਦੇ ਸੂਲੀਆ ' ਤੇ ,
ਕਦੇ ਤੀਰ ਤੇ ਕਦੇ ਤੁਫੰਗ ਬਣ ਕੇ .
ਮੌਤ ਸੁੰਦਰ ਸੁਹਾਗਨ ਹੈ ਖਾਲਸੇ ਦੀ ,
ਜਿਓੰਦੀ ਅੰਗ ਬਣ ਕੇ , ਮਾਰਦੀ ਸੰਗ ਬਣ ਕੇ .
ਅਸੀਂ ਜਮੇ ਤਾਂ ਸ਼ਮਾ ' ਤੇ ਰੂਪ ਚੜਿਆ ,
ਮਾਰੀਏ ਕਿਵੇ ਨਾ ਅਜ ਪਤੰਗ ਬਣ ਕੇ .
ਅਸੀਂ ਅਜ ਵੀ ਉਹੋ ਸਰਦਾਰ ਬਾਕੇ ,
ਤੇਰੇ ਜਿਗਰ ' ਚੋ ਖਿੜੇ ਗੁਲਾਬ ਦੇ ਫੂਲ .
ਜਿਥੇ ਕਿਥੇ ਸੰਸਾਰ ਵਿਚ ਚਲੇ ਜਾਇਏ ,
ਦੁਨਿਯਾ ਕਹਿੰਦੀ ਏ ਸਾਨੂ ਪੰਜਾਬ ਦੇ ਫੂਲ .
ਸਾਹਿਬਾ ,ਬੇਸ਼ਕ ਜਮਾਨੇ ਦੇ ਝਖੜਾ ਵਿਚ ,
ਬਣ ਗਏ ਪੰਥ ਦੇ ਵਿਚ ਵੀ ਧੜੇ ਕਿੰਨੇ .
ਵੇਖਣ ਵਾਲੀ ਇਹ ਗਲ , ਨਹੀ ਝੜੇ ਕਿੰਨੇ ,
ਵੇਖਣ ਵਾਲੀ ਏ ਗਲ ਕੀ ਅੜ੍ਹੇ ਕਿੰਨੇ .
ਸੂਲੀ ਚੜੇ ਕਿੰਨੇ ,ਦੇਗੀ ਕੜੇ ਕਿੰਨੇ ,
ਗਏ ਵਿਚ ਦੀਵਾਰ ਦੇ ਮੜੇ ਕਿੰਨੇ .
ਝੁੰਡ ਨਿਕਲਦੇ ਲਖਾ ਪਰਵਾਨਿਆ ਦੇ ,
ਦੁਨਿਯਾ ਪਰ੍ਖਦੀ , ਸ਼ਮਾ ਤੇ ਸੜੇ ਕਿੰਨੇ .
ਅਸੀਂ ਅਜ ਵੀ ਮੀਰੀ ਹਾਂ ਆਸ਼ਕਾਂ ' ਚੋ
ਆਪਣੇ ਯਾਰ ਦੀ ਰਮਜ਼ ਪਛਾਣਦੇ ਹਾਂ .
ਅਸੀਂ ਅਜ ਵੀ ਤਲੀ ਤੇ ਸੀਸ ਧਰ ਕੇ,
ਗਲੀ ਯਾਰ ਦੀ ਪਹੁਚਨਾ ਜਾਣਦੇ ਹਾਂ
.
ਅਸੀਂ ਹੋਣੀਆ ਦੀ ਰਤ ਪੀਣ ਵਾਲੇ ,
ਫੁਟ ਚੰਦਰੀ ਸਾਨੂ ਅਜ੍ਮਾਏਗੀ ਕੀ ?
ਅਸੀਂ ਸੂਰਜ ਦੀ ਅਖ ਵਿਚ ਰਹਿਣ ਵਾਲੇ ,
ਸਾਡਾ ਆਲਣਾ ਬਰਕ ਜਲਾਏਗੀ ਕੀ ?
ਅਸੀਂ ਸ਼ੋਂਕ ਦੇ ਪਰਾਂ ਤੇ ਤਰੇ ਸਾਗਰ ,
ਲਹਿਰ ਗਾਗਰ ਦੀ ਸਾਨੂ ਦੂਬੋਏਗੀ ਕੀ ?
ਅਸੀਂ ਮੋਤ ਨੂ ਜਿੰਦਗੀ ਦੇਣ ਵਾਲੇ ,
ਮੋਤ ਮੰਗਤੀ ਸਾਨੂ ਪਿਲਾਏਗੀ ਕੀ ?
ਪੰਥ ਖਾਲਸਾ ਸੂਰਜ ਕੁਰਬਾਨੀਆ ਦਾ ,
ਏਹਦੀ ਝਾਲ ਜਮਾਨਾ ਨਾ ਝਲਦਾ ਏ .
ਸੂਰਜ ਨਿਤ ਦੁਪਹਿਰ ਨੂ ਢਲ ਜਾਂਦੇ ,
ਤੇਰਾ ਖਾਲਸਾ ਕੜੇ ਨਾ ਢਾਲਦਾ ਏ .
Submitted by Daljeet Singh
Daljeet Singh